ਮੈਂ ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਪੇਪਰ ਰੈਂਕ 2 (713/800) ਨਾਲ ਪਾਸ ਕੀਤਾ ਸੀ। ਇੰਸਪੈਕਟਰ, ਸਹਿਕਾਰੀ ਸਭਾਵਾਂ PPSC ਦੀਆਂ ਸਭ ਤੋਂ ਮਸ਼ਹੂਰ ਗ੍ਰੈਜੂਏਟ ਅਸਾਮੀਆਂ ਵਿੱਚੋਂ ਹੈ, ਪਰ ਇੰਟਰਨੈੱਟ 'ਤੇ ਜ਼ਿਆਦਾਤਰ ਜਾਣਕਾਰੀ ਅੰਦਾਜ਼ਿਆਂ 'ਤੇ ਅਧਾਰਿਤ ਹੈ। ਇਸ ਪੰਨੇ 'ਤੇ ਸਿਰਫ਼ ਉਹੀ ਹੈ ਜੋ PPSC ਦੇ official ਇਸ਼ਤਿਹਾਰ ਵਿੱਚ ਲਿਖਿਆ ਹੈ।
ਪਿਛਲੀ ਭਰਤੀ PPSC ਦਾ ਇਸ਼ਤਿਹਾਰ ਨੰ. 202144 ਸੀ, ਮਿਤੀ 1 ਦਸੰਬਰ 2021, 320 ਅਸਾਮੀਆਂ ਲਈ। ਇਹ ਪੰਨਾ ਲਿਖਣ ਵੇਲੇ ਨਵਾਂ notification ਜਾਰੀ ਨਹੀਂ ਹੋਇਆ ਸੀ। ਹੇਠਲੀ ਜਾਣਕਾਰੀ 2021 ਦੇ ਇਸ਼ਤਿਹਾਰ ਤੋਂ ਹੈ; ਅਗਲੇ ਵਿੱਚ ਅਸਾਮੀਆਂ ਅਤੇ ਤਾਰੀਖ਼ਾਂ ਬਦਲ ਸਕਦੀਆਂ ਹਨ, ਇਸ ਲਈ ਆਉਣ 'ਤੇ ਜ਼ਰੂਰ ਦੇਖੋ। ਅਸੀਂ ਇਹ ਪੰਨਾ update ਕਰਾਂਗੇ।
ਭਰਤੀ - ਇੱਕ ਨਜ਼ਰ ਵਿੱਚ
- ਅਸਾਮੀ: ਇੰਸਪੈਕਟਰ, ਸਹਿਕਾਰੀ ਸਭਾਵਾਂ, ਸਹਿਕਾਰਤਾ ਵਿਭਾਗ, ਪੰਜਾਬ
- ਅਸਾਮੀਆਂ: 320, ਜਿਹਨਾਂ ਵਿੱਚੋਂ 107 ਔਰਤਾਂ ਲਈ ਰਾਖਵੀਆਂ
- ਤਨਖ਼ਾਹ: 3 ਸਾਲ ਦੇ ਪਰਖ ਕਾਲ ਦੌਰਾਨ 35,400 ਰੁਪਏ ਮਹੀਨਾ ਪੱਕੀ, ਬਿਨਾਂ ਭੱਤਿਆਂ ਦੇ
- ਪਿਛਲਾ ਗੇੜ: ਅਰਜ਼ੀਆਂ 22 ਦਸੰਬਰ 2021 ਨੂੰ ਬੰਦ ਹੋਈਆਂ; ਲਿਖਤੀ ਪੇਪਰ ਸਤੰਬਰ 2022 ਵਿੱਚ ਹੋਇਆ
| ਵਰਗ | ਅਸਾਮੀਆਂ | ਔਰਤਾਂ ਲਈ |
|---|---|---|
| ਜਨਰਲ | 125 | 35 |
| ਸਾਬਕਾ ਫ਼ੌਜੀ / LDESM | 23 | 13 |
| ਸੁਤੰਤਰਤਾ ਸੰਗਰਾਮੀਆਂ ਦੇ ਵਾਰਸ | 3 | 1 |
| ਖਿਡਾਰੀ | 6 | 3 |
| ਦਿਵਿਆਂਗਜਨ | 13 | 7 |
| SC (ਹੋਰ) | 32 | 13 |
| SC (ਹੋਰ) ਸਾਬਕਾ ਫ਼ੌਜੀ / LDESM | 6 | - |
| SC (ਹੋਰ) ਖਿਡਾਰੀ | 1 | - |
| ਬਾਲਮੀਕੀ / ਮਜ਼੍ਹਬੀ ਸਿੱਖ | 33 | 13 |
| ਬਾਲਮੀਕੀ / ਮਜ਼੍ਹਬੀ ਸਿੱਖ ਸਾਬਕਾ ਫ਼ੌਜੀ / LDESM | 6 | - |
| ਬਾਲਮੀਕੀ / ਮਜ਼੍ਹਬੀ ਸਿੱਖ ਖਿਡਾਰੀ | 2 | - |
| ਪਛੜੀਆਂ ਸ਼੍ਰੇਣੀਆਂ (BC) | 32 | 13 |
| BC ਸਾਬਕਾ ਫ਼ੌਜੀ / LDESM | 6 | - |
| EWS | 32 | 10 |
| ਕੁੱਲ | 320 | 107 |
ਯੋਗਤਾ
- ਕਿਸੇ ਵੀ ਵਿਸ਼ੇ ਵਿੱਚ ਘੱਟੋ-ਘੱਟ 60% ਅੰਕਾਂ ਨਾਲ ਗ੍ਰੈਜੂਏਸ਼ਨ। ਇਹ ਪੰਜਾਬ ਦੀਆਂ ਜ਼ਿਆਦਾਤਰ ਗ੍ਰੈਜੂਏਟ ਅਸਾਮੀਆਂ ਨਾਲੋਂ ਸਖ਼ਤ ਸ਼ਰਤ ਹੈ - ਪਹਿਲਾਂ ਆਪਣੇ ਅੰਕ ਚੈੱਕ ਕਰੋ।
- ਸਰਕਾਰੀ ਮਾਨਤਾ ਪ੍ਰਾਪਤ ਜਾਂ ISO 9001 ਸੰਸਥਾ ਤੋਂ PC/IT ਦੇ ਪ੍ਰੈਕਟੀਕਲ ਵਾਲਾ 120 ਘੰਟੇ ਦਾ ਕੰਪਿਊਟਰ ਕੋਰਸ। ਜੇ ਅਜਿਹਾ ਕੋਰਸ ਡਿਗਰੀ ਵਿੱਚ ਸ਼ਾਮਲ ਸੀ ਤਾਂ ਲੋੜ ਨਹੀਂ।
- ਮੈਟ੍ਰਿਕ ਵਿੱਚ ਪੰਜਾਬੀ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਵਜੋਂ, ਜਾਂ ਇਸ ਦੇ ਬਰਾਬਰ ਪੰਜਾਬੀ ਦੀ ਪ੍ਰੀਖਿਆ।
ਸਾਰੀਆਂ ਯੋਗਤਾਵਾਂ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ ਤੱਕ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
ਉਮਰ ਹੱਦ (ਭਰਤੀ ਵਾਲੇ ਸਾਲ ਦੀ 1 ਜਨਵਰੀ ਨੂੰ)
- ਜਨਰਲ: 18 ਤੋਂ 37 ਸਾਲ
- ਪੰਜਾਬ ਦੇ SC ਅਤੇ BC: 42 ਸਾਲ ਤੱਕ
- ਪੰਜਾਬ, ਹੋਰ ਰਾਜਾਂ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮ: 45 ਸਾਲ ਤੱਕ
- ਵਿਧਵਾ, ਤਲਾਕਸ਼ੁਦਾ ਅਤੇ ਕੁਝ ਹੋਰ ਔਰਤਾਂ: 42 ਸਾਲ ਤੱਕ
- ਪੰਜਾਬ ਦੇ ਦਿਵਿਆਂਗਜਨ: 47 ਸਾਲ ਤੱਕ
- ਪੰਜਾਬ ਦੇ ਸਾਬਕਾ ਫ਼ੌਜੀ: ਉਮਰ ਵਿੱਚੋਂ ਫ਼ੌਜ ਦੀ ਸੇਵਾ ਘਟਾਈ ਜਾਂਦੀ ਹੈ; ਨਤੀਜਾ ਹੱਦ ਤੋਂ 3 ਸਾਲ ਤੱਕ ਵੱਧ ਹੋ ਸਕਦਾ ਹੈ
ਫ਼ੀਸ
| ਵਰਗ | ਆਨਲਾਈਨ ਖ਼ਰਚਾ | ਪ੍ਰੀਖਿਆ ਫ਼ੀਸ | ਕੁੱਲ |
|---|---|---|---|
| ਜਨਰਲ, ਖਿਡਾਰੀ, ਸੁਤੰਤਰਤਾ ਸੰਗਰਾਮੀਆਂ ਦੇ ਵਾਰਸ | 500 ਰੁਪਏ | 1,000 ਰੁਪਏ | 1,500 ਰੁਪਏ |
| ਸਾਰੇ ਰਾਜਾਂ ਦੇ SC/ST ਅਤੇ ਪੰਜਾਬ ਦੇ BC | 500 ਰੁਪਏ | 250 ਰੁਪਏ | 750 ਰੁਪਏ |
| ਪੰਜਾਬ ਦੇ ਸਾਬਕਾ ਫ਼ੌਜੀ | 500 ਰੁਪਏ | ਕੋਈ ਨਹੀਂ | 500 ਰੁਪਏ |
| ਪੰਜਾਬ ਦੇ EWS, ਦਿਵਿਆਂਗਜਨ ਅਤੇ LDESM | 500 ਰੁਪਏ | ਕੋਈ ਨਹੀਂ | 500 ਰੁਪਏ |
ਪਿਛਲੀ ਵਾਰ ਫ਼ੀਸ ਸਟੇਟ ਬੈਂਕ ਆਫ਼ ਇੰਡੀਆ ਦੀ ਕਿਸੇ ਵੀ ਸ਼ਾਖਾ ਵਿੱਚ ਜਮ੍ਹਾਂ ਹੁੰਦੀ ਸੀ।
ਪੇਪਰ ਪੈਟਰਨ
2 ਘੰਟੇ ਦਾ ਇੱਕ OMR ਸ਼ੀਟ ਵਾਲਾ ਪੈੱਨ-ਪੇਪਰ ਪੇਪਰ:
| ਭਾਗ | ਸਵਾਲ | ਅੰਕ |
|---|---|---|
| ਤਰਕ ਸ਼ਕਤੀ ਅਤੇ ਮਾਨਸਿਕ ਯੋਗਤਾ | 40 | 160 |
| ਆਮ ਗਿਆਨ ਅਤੇ ਕਰੰਟ ਅਫੇਅਰਜ਼ | 80 | 320 |
| ਕੁੱਲ | 120 | 480 |
- ਸਹੀ ਜਵਾਬ +4, ਗਲਤ ਜਵਾਬ -1, ਖ਼ਾਲੀ ਛੱਡਣ 'ਤੇ 0।
- ਕੋਈ ਇੰਟਰਵਿਊ ਨਹੀਂ। ਅੰਤਿਮ ਚੋਣ ਸਿਰਫ਼ ਲਿਖਤੀ ਪੇਪਰ ਨਾਲ।
- ਨਿਯੁਕਤੀ ਲਈ 45% ਅੰਕ ਜ਼ਰੂਰੀ (ਪੰਜਾਬ ਦੇ SC ਅਤੇ BC ਲਈ 40%)।
ਸਿਲੇਬਸ
ਆਮ ਗਿਆਨ ਅਤੇ ਕਰੰਟ ਅਫੇਅਰਜ਼ (ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਤਾ ਵਾਲੇ):
- ਆਰਥਿਕ ਮੁੱਦੇ
- ਰਾਜਨੀਤੀ (polity) ਦੇ ਮੁੱਦੇ
- ਵਾਤਾਵਰਨ ਦੇ ਮੁੱਦੇ
- ਵਿਗਿਆਨ ਅਤੇ ਤਕਨਾਲੋਜੀ
- ਹੋਰ ਕਰੰਟ ਮੁੱਦੇ
- ਭਾਰਤ ਦਾ ਇਤਿਹਾਸ, ਖ਼ਾਸ ਕਰਕੇ ਆਜ਼ਾਦੀ ਸੰਗਰਾਮ
- 14ਵੀਂ ਸਦੀ ਤੋਂ ਬਾਅਦ ਪੰਜਾਬ ਦਾ ਇਤਿਹਾਸ
ਤਰਕ ਸ਼ਕਤੀ ਅਤੇ ਮਾਨਸਿਕ ਯੋਗਤਾ:
- ਤਰਕ, ਵਿਸ਼ਲੇਸ਼ਣ ਅਤੇ ਮਾਨਸਿਕ ਯੋਗਤਾ
- ਮੁੱਢਲਾ ਗਣਿਤ: ਸੰਖਿਆਵਾਂ, ਪ੍ਰਤੀਸ਼ਤ, ਸੰਖਿਆਵਾਂ ਦੇ ਸਬੰਧ
- ਡਾਟਾ ਵਿਸ਼ਲੇਸ਼ਣ: ਚਾਰਟ, ਟੇਬਲ, ਸਪ੍ਰੈਡਸ਼ੀਟ ਅਤੇ ਗ੍ਰਾਫ਼
ਤਿਆਰੀ ਕਿਵੇਂ ਕਰੀਏ
- ਪਹਿਲਾਂ ਅਸਲ ਪੇਪਰ ਹੱਲ ਕਰੋ। ਸਾਡੇ ਕੋਲ 2022 ਦਾ PPSC ਕੋਆਪਰੇਟਿਵ ਇੰਸਪੈਕਟਰ ਪੇਪਰ ਹੈ। ਇਸ ਤੋਂ ਪੇਪਰ ਦਾ ਪੱਧਰ ਅਤੇ ਵਿਸ਼ਿਆਂ ਦਾ ਮੇਲ ਕਿਸੇ ਵੀ ਲੇਖ ਨਾਲੋਂ ਵਧੀਆ ਪਤਾ ਲੱਗਦਾ ਹੈ।
- ਦੋ-ਤਿਹਾਈ ਅੰਕ GK ਦੇ ਹਨ। 480 ਵਿੱਚੋਂ 320 ਅੰਕ GK ਅਤੇ ਕਰੰਟ ਅਫੇਅਰਜ਼ ਤੋਂ। ਰੋਜ਼ ਕਰੰਟ ਅਫੇਅਰਜ਼ ਪੜ੍ਹੋ ਅਤੇ ਹਰ ਮਹੀਨੇ ਦੁਹਰਾਓ।
- 14ਵੀਂ ਸਦੀ ਤੋਂ ਪੰਜਾਬ ਦਾ ਇਤਿਹਾਸ ਸਿਲੇਬਸ ਵਿੱਚ ਸਾਫ਼ ਲਿਖਿਆ ਹੈ - ਸੂਫ਼ੀ, ਭਗਤੀ ਲਹਿਰ, ਸਿੱਖ ਗੁਰੂ ਸਾਹਿਬਾਨ, ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਐਂਗਲੋ-ਸਿੱਖ ਜੰਗਾਂ ਅਤੇ ਪੰਜਾਬ ਦੇ ਆਜ਼ਾਦੀ ਘੁਲਾਟੀਏ।
- ਨੈਗੇਟਿਵ ਮਾਰਕਿੰਗ ਦਾ ਧਿਆਨ ਰੱਖੋ। +4 ਦੇ ਮੁਕਾਬਲੇ -1 ਹੈ, ਇਸ ਲਈ ਅੰਦਾਜ਼ਾ ਤਾਂ ਹੀ ਲਗਾਓ ਜੇ ਦੋ ਵਿਕਲਪ ਪੱਕੇ ਗਲਤ ਪਤਾ ਹੋਣ।
- ਰੀਜ਼ਨਿੰਗ ਨੰਬਰ ਦਿਵਾਉਂਦੀ ਹੈ। ਲੜੀ, ਕੋਡਿੰਗ, ਦਿਸ਼ਾਵਾਂ, ਪ੍ਰਤੀਸ਼ਤ ਅਤੇ ਡਾਟਾ ਟੇਬਲ ਦੇ 40 ਸਵਾਲ - ਸਮਾਂ ਲਗਾ ਕੇ ਉਦੋਂ ਤੱਕ ਪ੍ਰੈਕਟਿਸ ਕਰੋ ਜਦੋਂ ਤੱਕ ਹਰ ਸਵਾਲ ਇੱਕ ਮਿੰਟ ਤੋਂ ਘੱਟ ਨਾ ਲਵੇ।
House of Aspirants 'ਤੇ ਮੁਫ਼ਤ ਪ੍ਰੈਕਟਿਸ
- ਕੋਆਪਰੇਟਿਵ ਇੰਸਪੈਕਟਰ ਦਾ ਪਿਛਲਾ ਪੇਪਰ
- PSSSB, PPSC ਅਤੇ ਪੰਜਾਬ ਪੁਲਿਸ ਦੇ ਸਾਰੇ ਪੇਪਰ
- ਸਿੱਖ ਧਰਮ ਭਾਗ 1
- ਪੰਜ ਸਾਲਾ ਯੋਜਨਾਵਾਂ
- ਨਿਰਦੇਸ਼ਕ ਸਿਧਾਂਤ ਅਤੇ ਮੌਲਿਕ ਕਰਤੱਵ
- ਸੰਖਿਆ ਲੜੀ ਭਾਗ 1
- ਕਰੰਟ ਅਫੇਅਰਜ਼
Official ਸਰੋਤ
Official ਇਸ਼ਤਿਹਾਰ ਅਤੇ ਹਰ ਨਵਾਂ notification PPSC ਦੀ ਵੈੱਬਸਾਈਟ ppsc.gov.in 'ਤੇ recruitment / advertisements ਹੇਠ ਆਉਂਦਾ ਹੈ। ਅਪਲਾਈ ਕਰਨ ਤੋਂ ਪਹਿਲਾਂ ਤਾਰੀਖ਼ਾਂ ਅਤੇ ਅਸਾਮੀਆਂ ਉੱਥੇ ਜ਼ਰੂਰ ਚੈੱਕ ਕਰੋ।