preparation-strategy

PSSSB ਕਲਰਕ ਭਰਤੀ 2026 - ਯੋਗਤਾ ਅਤੇ ਪੇਪਰ ਪੈਟਰਨ

PSSSB ਕਲਰਕ ਦੇ official notification (ਇਸ਼ਤਿਹਾਰ 02/2026) ਵਿੱਚ ਜੋ ਕੁਝ ਲਿਖਿਆ ਹੈ, ਅਤੇ ਅਸਲ ਪੇਪਰਾਂ ਨਾਲ ਆਖ਼ਰੀ ਹਫ਼ਤੇ ਦੀ ਤਿਆਰੀ।

Quick answer

PSSSB ਕਲਰਕ ਭਰਤੀ 2026 (ਇਸ਼ਤਿਹਾਰ 02/2026) official notification ਤੋਂ: ਯੋਗਤਾ, ਉਮਰ, ਫ਼ੀਸ, 19,900 ਤਨਖ਼ਾਹ, ਪੰਜਾਬੀ ਟੈਸਟ, ਨੈਗੇਟਿਵ ਮਾਰਕਿੰਗ ਅਤੇ ਟਾਈਪ ਟੈਸਟ।

ਮੈਂ ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਪੇਪਰ ਰੈਂਕ 2 (713/800) ਨਾਲ ਪਾਸ ਕੀਤਾ ਸੀ। PSSSB ਕਲਰਕ ਲਈ ਹਰ ਸਾਲ ਸਭ ਤੋਂ ਵੱਧ ਫ਼ਾਰਮ ਭਰੇ ਜਾਂਦੇ ਹਨ, ਇਸ ਲਈ ਇਸ ਪੰਨੇ 'ਤੇ official notification ਦੀ ਹਰ ਗੱਲ ਇੱਕ ਥਾਂ ਹੈ, ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਅਸਲ ਵਿੱਚ ਕੀ ਪਰਖਿਆ ਜਾਣਾ ਹੈ।

ਇਹ ਪੰਨਾ PSSSB ਦੇ ਇਸ਼ਤਿਹਾਰ ਨੰ. 02 ਆਫ਼ 2026 (ਕਲਰਕ) 'ਤੇ ਅਧਾਰਿਤ ਹੈ, ਜੋ 4 ਫ਼ਰਵਰੀ 2026 ਨੂੰ ਜਾਰੀ ਹੋਇਆ। ਬੋਰਡ ਦੇ exam schedule ਬਾਰੇ ਖ਼ਬਰਾਂ ਅਨੁਸਾਰ ਲਿਖਤੀ ਪੇਪਰ 11 ਅਕਤੂਬਰ 2026 ਨੂੰ ਹੈ। ਤਾਰੀਖ਼ ਆਪਣੇ admit card ਅਤੇ sssb.punjab.gov.in 'ਤੇ ਜ਼ਰੂਰ ਪੱਕੀ ਕਰੋ।

ਭਰਤੀ - ਇੱਕ ਨਜ਼ਰ ਵਿੱਚ

  • ਅਸਾਮੀ: ਕਲਰਕ (ਗਰੁੱਪ-C), ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ
  • ਤਨਖ਼ਾਹ: Level-2, 19,900 ਰੁਪਏ
  • ਅਰਜ਼ੀਆਂ: sssb.punjab.gov.in 'ਤੇ 13 ਫ਼ਰਵਰੀ ਤੋਂ 6 ਮਾਰਚ 2026 ਤੱਕ ਆਨਲਾਈਨ (ਹੁਣ ਬੰਦ)
  • ਅਸਾਮੀਆਂ: Notification ਵਿੱਚ ਗਿਣਤੀ ਪੱਕੀ ਨਹੀਂ ਦਿੱਤੀ। ਇਹ ਭਰਤੀ ਉਹਨਾਂ ਮੰਗ ਪੱਤਰਾਂ ਲਈ ਹੈ ਜੋ ਵਿਭਾਗ 30 ਸਤੰਬਰ 2026 ਤੱਕ ਬੋਰਡ ਨੂੰ ਭੇਜਣਗੇ, ਅਤੇ ਮੈਰਿਟ ਸੂਚੀ ਸਿਰਫ਼ ਉਹਨਾਂ ਲਈ ਹੀ ਲਾਗੂ ਹੈ। ਖ਼ਬਰਾਂ ਅਨੁਸਾਰ ਲਗਭਗ 531 ਅਸਾਮੀਆਂ ਹਨ।

ਯੋਗਤਾ

  1. ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ।
  2. ਸਰਕਾਰੀ ਮਾਨਤਾ ਪ੍ਰਾਪਤ ਜਾਂ ISO 9001 ਸੰਸਥਾ ਤੋਂ office productivity ਜਾਂ desktop publishing ਦਾ 120 ਘੰਟੇ ਦਾ ਕੰਪਿਊਟਰ ਕੋਰਸ, ਜਾਂ DOEACC ਦੇ 'O' Level ਦੇ ਬਰਾਬਰ ਕੋਰਸ।
  3. ਮੈਟ੍ਰਿਕ ਵਿੱਚ ਪੰਜਾਬੀ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਵਜੋਂ, ਜਾਂ ਇਸ ਦੇ ਬਰਾਬਰ ਪੰਜਾਬੀ ਦੀ ਪ੍ਰੀਖਿਆ।

ਸਾਰੀਆਂ ਯੋਗਤਾਵਾਂ ਅਪਲਾਈ ਦੀ ਆਖ਼ਰੀ ਤਾਰੀਖ਼ (6 ਮਾਰਚ 2026) ਤੱਕ ਪੂਰੀਆਂ ਹੋਣੀਆਂ ਚਾਹੀਦੀਆਂ ਸਨ।

ਉਮਰ ਹੱਦ (1 ਜਨਵਰੀ 2026 ਨੂੰ)

  • ਘੱਟੋ-ਘੱਟ: 18 ਸਾਲ
  • ਜਨਰਲ: 37 ਸਾਲ ਤੱਕ
  • ਪੰਜਾਬ ਦੇ SC ਅਤੇ BC: 42 ਸਾਲ ਤੱਕ
  • ਰਾਜ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮ: 45 ਸਾਲ ਤੱਕ (ਕਾਊਂਸਲਿੰਗ ਵੇਲੇ NOC ਜ਼ਰੂਰੀ)
  • ਪੰਜਾਬ ਦੇ ਦਿਵਿਆਂਗਜਨ: 47 ਸਾਲ ਤੱਕ
  • ਵਿਧਵਾ, ਤਲਾਕਸ਼ੁਦਾ ਅਤੇ ਕੁਝ ਹੋਰ ਵਿਆਹੁਤਾ ਔਰਤਾਂ: 40 ਸਾਲ ਤੱਕ
  • ਪੰਜਾਬ ਦੇ ਸਾਬਕਾ ਫ਼ੌਜੀ: ਉਮਰ ਵਿੱਚੋਂ ਫ਼ੌਜ ਦੀ ਸੇਵਾ ਘਟਾਈ ਜਾਂਦੀ ਹੈ; ਨਤੀਜਾ ਹੱਦ ਤੋਂ 3 ਸਾਲ ਤੱਕ ਵੱਧ ਹੋ ਸਕਦਾ ਹੈ

ਫ਼ੀਸ

ਵਰਗਫ਼ੀਸ
ਜਨਰਲ, ਸੁਤੰਤਰਤਾ ਸੰਗਰਾਮੀ, ਖਿਡਾਰੀ1,000 ਰੁਪਏ
SC / BC / EWS250 ਰੁਪਏ
ਸਾਬਕਾ ਫ਼ੌਜੀ ਅਤੇ ਆਸ਼ਰਿਤ200 ਰੁਪਏ
ਦਿਵਿਆਂਗਜਨ500 ਰੁਪਏ

ਫ਼ੀਸ ਵਾਪਸ ਨਹੀਂ ਹੁੰਦੀ।

ਚੋਣ ਪ੍ਰਕਿਰਿਆ

1. ਦੋ ਭਾਗਾਂ ਵਾਲਾ objective (MCQ) ਲਿਖਤੀ ਪੇਪਰ

ਭਾਗਕੀ ਹੈਭੂਮਿਕਾ
ਭਾਗ-Aਮੈਟ੍ਰਿਕ ਪੱਧਰ ਦੀ ਪੰਜਾਬੀ ਭਾਸ਼ਾਸਿਰਫ਼ qualifying - ਘੱਟੋ-ਘੱਟ 50%
ਭਾਗ-Bਮੁੱਖ ਪੇਪਰਮੈਰਿਟ ਸਿਰਫ਼ ਭਾਗ-B ਤੋਂ ਬਣਦੀ ਹੈ
  • ਭਾਗ-B ਦੀ ਮਾਰਕਿੰਗ: ਹਰ ਸਵਾਲ 1 ਅੰਕ ਦਾ, ਅਤੇ ਹਰ ਗਲਤ ਜਵਾਬ 'ਤੇ 1/4 ਅੰਕ ਕੱਟਿਆ ਜਾਂਦਾ ਹੈ।
  • ਭਾਗ-A ਵਿੱਚ ਫੇਲ੍ਹ ਹੋਣ 'ਤੇ ਤੁਸੀਂ ਬਾਹਰ, ਭਾਗ-B ਵਿੱਚ ਜਿੰਨੇ ਮਰਜ਼ੀ ਅੰਕ ਹੋਣ।
  • Notification ਅਨੁਸਾਰ ਪੂਰਾ ਸਿਲੇਬਸ ਅਤੇ ਪੈਟਰਨ ਬੋਰਡ ਦੀ ਵੈੱਬਸਾਈਟ 'ਤੇ ਪਾਇਆ ਜਾਣਾ ਸੀ - ਪੇਪਰ ਤੋਂ ਪਹਿਲਾਂ ਉੱਥੇ ਜ਼ਰੂਰ ਦੇਖੋ।

2. ਟਾਈਪ ਟੈਸਟ (qualifying)

  • ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਵਿੱਚ 30 ਸ਼ਬਦ ਪ੍ਰਤੀ ਮਿੰਟ, ਕੰਪਿਊਟਰ 'ਤੇ।
  • ਪੰਜਾਬੀ ਦਾ ਟੈਸਟ Unicode Raavi font ਵਿੱਚ ਹੁੰਦਾ ਹੈ।
  • ਇਹ ਸਿਰਫ਼ qualifying ਹੈ, ਪਰ ਪਾਸ ਕਰਨਾ ਲਾਜ਼ਮੀ ਹੈ।

3. ਕਾਊਂਸਲਿੰਗ - ਦਸਤਾਵੇਜ਼ਾਂ ਦੀ ਜਾਂਚ, ਫਿਰ ਸਾਂਝੀ ਮੈਰਿਟ ਸੂਚੀ ਅਨੁਸਾਰ ਨਾਮ ਵਿਭਾਗਾਂ ਨੂੰ ਭੇਜੇ ਜਾਂਦੇ ਹਨ।

ਬਰਾਬਰ ਅੰਕ ਹੋਣ 'ਤੇ: ਵੱਡੀ ਉਮਰ ਵਾਲਾ ਉੱਪਰ; ਫਿਰ ਡਿਗਰੀ ਦੀ ਵੱਧ ਪ੍ਰਤੀਸ਼ਤਤਾ; ਫਿਰ ਮੈਟ੍ਰਿਕ ਦੇ ਵੱਧ ਅੰਕ।

ਪੇਪਰ ਤੋਂ ਪਹਿਲਾਂ ਆਖ਼ਰੀ ਹਫ਼ਤੇ ਦੀ ਯੋਜਨਾ

  1. ਅਸਲ ਪੇਪਰ ਸਮਾਂ ਲਗਾ ਕੇ ਹੱਲ ਕਰੋ। ਸਾਡੇ ਕੋਲ PSSSB ਕਲਰਕ 2021 ਦੇ ਪੇਪਰ (ਸਵੇਰ ਅਤੇ ਸ਼ਾਮ ਦੀ ਸ਼ਿਫ਼ਟ) answer key ਸਮੇਤ ਹਨ, ਨਾਲ ਕਲਰਕ IT 2021 ਅਤੇ 2022 ਅਤੇ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ 2023।
  2. ਅੰਨ੍ਹੇਵਾਹ ਅੰਦਾਜ਼ੇ ਨਾ ਲਗਾਓ। 1/4 ਨੈਗੇਟਿਵ ਮਾਰਕਿੰਗ ਹੈ, ਇਸ ਲਈ ਅੰਦਾਜ਼ਾ ਤਾਂ ਹੀ ਲਗਾਓ ਜੇ ਘੱਟੋ-ਘੱਟ ਇੱਕ ਵਿਕਲਪ ਪੱਕਾ ਗਲਤ ਪਤਾ ਹੋਵੇ।
  3. ਪਹਿਲਾਂ ਭਾਗ-A ਪੱਕਾ ਕਰੋ। ਮੈਟ੍ਰਿਕ ਪੱਧਰ ਦੀ ਪੰਜਾਬੀ ਵਿਆਕਰਨ ਦੁਹਰਾਓ - 50% ਤੋਂ ਬਿਨਾਂ ਭਾਗ-B ਗਿਣਿਆ ਹੀ ਨਹੀਂ ਜਾਂਦਾ।
  4. ਟਾਈਪਿੰਗ ਦੀ ਪ੍ਰੈਕਟਿਸ ਹੁਣੇ ਸ਼ੁਰੂ ਕਰੋ। ਰੋਜ਼ 15 ਮਿੰਟ Raavi (ਪੰਜਾਬੀ) ਅਤੇ ਅੰਗਰੇਜ਼ੀ ਵਿੱਚ। ਬਹੁਤ ਸਾਰੇ ਲਿਖਤੀ ਪੇਪਰ ਪਾਸ ਕਰਕੇ ਟਾਈਪ ਟੈਸਟ ਵਿੱਚ ਨੌਕਰੀ ਗੁਆ ਬੈਠਦੇ ਹਨ।
  5. ਨਵਾਂ ਨਾ ਪੜ੍ਹੋ, ਦੁਹਰਾਓ। ਆਖ਼ਰੀ ਦਿਨਾਂ ਵਿੱਚ ਪਿਛਲੇ 6 ਮਹੀਨਿਆਂ ਦੇ ਕਰੰਟ ਅਫੇਅਰਜ਼, ਪੰਜਾਬ GK ਅਤੇ ਕੰਪਿਊਟਰ ਦੀਆਂ ਮੁੱਢਲੀਆਂ ਗੱਲਾਂ ਦੁਹਰਾਓ।

House of Aspirants 'ਤੇ ਮੁਫ਼ਤ ਪ੍ਰੈਕਟਿਸ

Official notification download ਕਰੋ

ਉੱਪਰ ਦਿੱਤੀ ਪੂਰੀ ਗਾਈਡ ਪੜ੍ਹਨ ਤੋਂ ਬਾਅਦ, ਅਸਲ notification ਆਪਣੇ ਕੋਲ ਸੰਭਾਲ ਕੇ ਰੱਖੋ।

PSSSB ਕਲਰਕ ਦਾ notification, ਇਸ਼ਤਿਹਾਰ ਨੰ. 02 ਆਫ਼ 2026, download ਕਰੋ (PDF, 12 ਪੰਨੇ, ਪੰਜਾਬੀ)

Straight answers

Frequently asked questions

PSSSB ਕਲਰਕ 2026 ਲਈ ਯੋਗਤਾ ਕੀ ਹੈ?

ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ, ਸਰਕਾਰੀ ਮਾਨਤਾ ਪ੍ਰਾਪਤ ਜਾਂ ISO 9001 ਸੰਸਥਾ ਤੋਂ 120 ਘੰਟੇ ਦਾ ਕੰਪਿਊਟਰ ਕੋਰਸ (ਜਾਂ DOEACC 'O' Level ਦੇ ਬਰਾਬਰ), ਅਤੇ ਮੈਟ੍ਰਿਕ ਵਿੱਚ ਪੰਜਾਬੀ। ਇਹ ਸਭ ਅਪਲਾਈ ਦੀ ਆਖ਼ਰੀ ਤਾਰੀਖ਼, 6 ਮਾਰਚ 2026 ਤੱਕ ਹੋਣਾ ਚਾਹੀਦਾ ਸੀ।

PSSSB ਕਲਰਕ ਦਾ ਪੇਪਰ ਪੈਟਰਨ ਕੀ ਹੈ?

ਦੋ ਭਾਗਾਂ ਵਾਲਾ ਇੱਕ objective (MCQ) ਲਿਖਤੀ ਪੇਪਰ। ਭਾਗ-A ਮੈਟ੍ਰਿਕ ਪੱਧਰ ਦੀ ਪੰਜਾਬੀ ਹੈ, ਜਿਸ ਵਿੱਚ qualify ਕਰਨ ਲਈ 50% ਚਾਹੀਦੇ ਹਨ। ਮੈਰਿਟ ਭਾਗ-B ਤੋਂ ਬਣਦੀ ਹੈ; ਹਰ ਸਵਾਲ 1 ਅੰਕ ਦਾ ਅਤੇ ਹਰ ਗਲਤ ਜਵਾਬ 'ਤੇ 1/4 ਅੰਕ ਕੱਟਿਆ ਜਾਂਦਾ ਹੈ। ਫਿਰ ਅੰਗਰੇਜ਼ੀ ਅਤੇ ਪੰਜਾਬੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦਾ qualifying ਟਾਈਪ ਟੈਸਟ।

PSSSB ਕਲਰਕ ਦੀ ਤਨਖ਼ਾਹ ਕਿੰਨੀ ਹੈ?

ਇਸ਼ਤਿਹਾਰ ਨੰ. 02 ਆਫ਼ 2026 ਅਨੁਸਾਰ Pay Level-2, 19,900 ਰੁਪਏ।

PSSSB ਕਲਰਕ 2026 ਲਈ ਉਮਰ ਹੱਦ ਕੀ ਹੈ?

1 ਜਨਵਰੀ 2026 ਨੂੰ ਜਨਰਲ ਲਈ 18 ਤੋਂ 37 ਸਾਲ, ਪੰਜਾਬ ਦੇ SC ਅਤੇ BC ਲਈ 42 ਤੱਕ, ਸਰਕਾਰੀ ਮੁਲਾਜ਼ਮਾਂ ਲਈ 45 ਤੱਕ, ਪੰਜਾਬ ਦੇ ਦਿਵਿਆਂਗਜਨਾਂ ਲਈ 47 ਤੱਕ ਅਤੇ ਵਿਧਵਾ/ਤਲਾਕਸ਼ੁਦਾ ਔਰਤਾਂ ਲਈ 40 ਤੱਕ।

PSSSB ਕਲਰਕ ਦਾ ਪੇਪਰ 2026 ਵਿੱਚ ਕਦੋਂ ਹੈ?

Notification ਵਿੱਚ ਤਾਰੀਖ਼ ਬੋਰਡ ਦੀ ਵੈੱਬਸਾਈਟ 'ਤੇ ਛੱਡੀ ਗਈ ਸੀ। ਬੋਰਡ ਦੇ exam schedule ਬਾਰੇ ਖ਼ਬਰਾਂ ਅਨੁਸਾਰ ਲਿਖਤੀ ਪੇਪਰ 11 ਅਕਤੂਬਰ 2026 ਨੂੰ ਹੈ, ਅਤੇ admit card ਕੁਝ ਦਿਨ ਪਹਿਲਾਂ ਆਉਂਦੇ ਹਨ। sssb.punjab.gov.in 'ਤੇ ਜ਼ਰੂਰ ਚੈੱਕ ਕਰੋ।

Recommended

What to do with this page

Matched on subject, exam, category, difficulty, tags and language - the same facets you search with.

Current affairs, already revised

Learning path

Where this page fits

One step, one real link. Reserved steps appear so the path is honest about what this platform does not publish yet.

  1. PSSSB ਕਲਰਕ ਭਰਤੀ 2026 - ਯੋਗਤਾ ਅਤੇ ਪੇਪਰ ਪੈਟਰਨ
  2. DPSP & Fundamental Duties - Part 1
  3. PSSSB Forest Guard Lab Attendant Combined Paper
  4. Expected MCQsreserved
  5. Current Affairs July
  6. Monthly magazine