ਪੰਜਾਬੀ MCQ

ਲਿਪੀ ਬੋਧ (Gurmukhi Script) - ਭਾਗ 1 - MCQ ਸਵਾਲ ਅਤੇ ਉੱਤਰ

ਪੰਜਾਬੀ ਦੇ 25 ਸਵਾਲ ਪੰਜਾਬੀ ਵਿੱਚ। ਹਰ ਸਵਾਲ ਹੇਠਾਂ "ਉੱਤਰ ਵੇਖੋ" ਦਬਾ ਕੇ ਸਹੀ ਉੱਤਰ ਅਤੇ ਵਿਆਖਿਆ ਪੜ੍ਹੋ।

25
ਸਵਾਲ
ਲਗਭਗ 12.5 ਮਿੰਟ
ਸਮਾਂ
ਪੰਜਾਬੀ
ਭਾਸ਼ਾ
ਪੰਜਾਬੀ
ਵਿਸ਼ਾ
ਛੋਟਾ ਜਵਾਬ

ਇਸ ਸੈੱਟ ਵਿੱਚ 25 ਸਵਾਲ ਹਨ, ਲਗਭਗ 12.5 ਮਿੰਟ ਦਾ ਅਭਿਆਸ। ਪਹਿਲਾਂ ਇੱਥੇ ਸਵਾਲ ਪੜ੍ਹ ਕੇ ਆਪ ਉੱਤਰ ਸੋਚੋ, ਫਿਰ ਟਾਈਮਡ ਕੁਇਜ਼ ਵਿੱਚ ਆਪਣਾ ਸਕੋਰ ਵੇਖੋ।

ਜਾਣ-ਪਛਾਣ

ਲਿਪੀ ਬੋਧ (Gurmukhi Script) - ਭਾਗ 1 ਬਾਰੇ

ਸੈੱਟ ਸ਼ੁਰੂ ਕਰਨ ਤੋਂ ਪਹਿਲਾਂ।

ਇਹ ਸਵਾਲ ਪੰਜਾਬ ਦੀਆਂ ਸਰਕਾਰੀ ਪ੍ਰੀਖਿਆਵਾਂ ਦੇ ਪੈਟਰਨ ਉੱਤੇ ਬਣਾਏ ਗਏ ਹਨ: ਚਾਰ ਵਿਕਲਪ, ਇੱਕ ਸਹੀ ਉੱਤਰ ਅਤੇ ਹਰ ਉੱਤਰ ਦੀ ਵਿਆਖਿਆ। ਇਹੀ ਸੈੱਟ ਅੰਗਰੇਜ਼ੀ ਵਿੱਚ ਵੀ ਮੌਜੂਦ ਹੈ।

ਜਿਹੜਾ ਸਵਾਲ ਦੋ ਵਾਰ ਗਲਤ ਹੋਵੇ, ਉਹਨੂੰ ਆਪਣੀ ਕਾਪੀ ਵਿੱਚ ਲਿਖ ਲਓ - ਪ੍ਰੀਖਿਆ ਤੋਂ ਪਹਿਲਾਂ ਦੁਹਰਾਈ ਲਈ ਇਹੀ ਸਭ ਤੋਂ ਕੰਮ ਦੀ ਸੂਚੀ ਹੈ।

ਤਿਆਰ ਕਰਤਾ: Gurpreet Singh · Punjab Police SI, Rank 2 (713/800) · House of Aspirants ਦੇ ਸੰਸਥਾਪਕ · ਕਹਾਣੀ ਪੜ੍ਹੋ →

ਸਵਾਲ ਬੈਂਕ

ਲਿਪੀ ਬੋਧ (Gurmukhi Script) - ਭਾਗ 1: ਸਾਰੇ 25 ਸਵਾਲ

ਹਰ ਸਵਾਲ ਦਾ ਉੱਤਰ ਅਤੇ ਵਿਆਖਿਆ ਉਸਦੇ ਹੇਠਾਂ ਹੈ।

  1. ਗੁਰਮੁਖੀ ਲਿਪੀ ਨੂੰ ਮਿਆਰੀ ਰੂਪ ਦੇਣ ਅਤੇ ਪ੍ਰਚਾਰਨ ਦਾ ਸਿਹਰਾ ਆਮ ਤੌਰ ’ਤੇ ਕਿਸ ਗੁਰੂ ਸਾਹਿਬ ਨੂੰ ਦਿੱਤਾ ਜਾਂਦਾ ਹੈ?

    1. ਗੁਰੂ ਨਾਨਕ ਦੇਵ ਜੀ
    2. ਗੁਰੂ ਅਰਜਨ ਦੇਵ ਜੀ
    3. ਗੁਰੂ ਗੋਬਿੰਦ ਸਿੰਘ ਜੀ
    4. ਗੁਰੂ ਅੰਗਦ ਦੇਵ ਜੀ
    ਉੱਤਰ ਵੇਖੋ

    ਸਹੀ ਉੱਤਰ: (D) ਗੁਰੂ ਅੰਗਦ ਦੇਵ ਜੀ

    ਵਿਆਖਿਆ: ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਸੋਧਿਆ ਤੇ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰਚਲਿਤ ਕੀਤਾ।

  2. ਗੁਰਮੁਖੀ ਲਿਪੀ ਦਾ ਮੂਲ ਸਰੋਤ ਕਿਹੜੀ ਪ੍ਰਾਚੀਨ ਲਿਪੀ ਮੰਨੀ ਜਾਂਦੀ ਹੈ?

    1. ਖਰੋਸ਼ਠੀ
    2. ਬ੍ਰਾਹਮੀ
    3. ਫ਼ਾਰਸੀ
    4. ਯੂਨਾਨੀ
    ਉੱਤਰ ਵੇਖੋ

    ਸਹੀ ਉੱਤਰ: (B) ਬ੍ਰਾਹਮੀ

    ਵਿਆਖਿਆ: ਗੁਰਮੁਖੀ, ਦੇਵਨਾਗਰੀ ਵਾਂਗ, ਬ੍ਰਾਹਮੀ ਪਰਿਵਾਰ ਦੀ ਲਿਪੀ ਹੈ (ਸ਼ਾਰਦਾ/ਲੰਡੇ-ਟਾਕਰੀ ਰਾਹੀਂ ਵਿਕਸਿਤ)।

  3. ਗੁਰਮੁਖੀ ਨੂੰ ‘ਪੈਂਤੀ ਅੱਖਰੀ’ ਕਿਉਂ ਕਿਹਾ ਜਾਂਦਾ ਹੈ?

    1. ਇਸ ਦੇ ਰਵਾਇਤੀ ਮੂਲ ਅੱਖਰ 35 ਹਨ
    2. ਇਸ ਦੀਆਂ 35 ਲਗਾਂ ਹਨ
    3. ਇਸ ਵਿੱਚ 35 ਸੁਰ ਹਨ
    4. ਇਹ 35 ਸਾਲਾਂ ਵਿੱਚ ਬਣੀ
    ਉੱਤਰ ਵੇਖੋ

    ਸਹੀ ਉੱਤਰ: (A) ਇਸ ਦੇ ਰਵਾਇਤੀ ਮੂਲ ਅੱਖਰ 35 ਹਨ

    ਵਿਆਖਿਆ: ੳ ਤੋਂ ੜ ਤੱਕ 35 ਮੂਲ ਅੱਖਰ ਹਨ।

  4. ਪੈਂਤੀ ਮੂਲ ਅੱਖਰਾਂ ਵਿੱਚ 6 ਪੈਰ-ਬਿੰਦੀ ਵਾਲੇ ਅੱਖਰ ਜੋੜਨ ਨਾਲ ਗੁਰਮੁਖੀ ਦੇ ਕੁੱਲ ਅੱਖਰ ਕਿੰਨੇ ਹੋ ਜਾਂਦੇ ਹਨ?

    1. 41
    2. 38
    3. 40
    4. 45
    ਉੱਤਰ ਵੇਖੋ

    ਸਹੀ ਉੱਤਰ: (A) 41

    ਵਿਆਖਿਆ: 35 + 6 (ਸ਼, ਖ਼, ਗ਼, ਜ਼, ਫ਼, ਲ਼) = 41।

  5. ਹੇਠ ਲਿਖਿਆਂ ਵਿੱਚੋਂ ਕਿਹੜਾ ਪੈਰ-ਬਿੰਦੀ ਵਾਲਾ (ਨਵੀਨ ਟੋਲੀ ਦਾ) ਅੱਖਰ ਨਹੀਂ ਹੈ?

    1. ਸ਼
    2. ਲ਼
    3. ਗ਼
    4. ੜ
    ਉੱਤਰ ਵੇਖੋ

    ਸਹੀ ਉੱਤਰ: (D) ੜ

    ਵਿਆਖਿਆ: ੜ ਪੈਂਤੀ ਦਾ ਆਖ਼ਰੀ ਮੂਲ ਅੱਖਰ ਹੈ; ਬਾਕੀ ਤਿੰਨ ਪੈਰ-ਬਿੰਦੀ ਵਾਲੇ ਹਨ।

  6. ਗੁਰਮੁਖੀ ਪੈਂਤੀ ਦਾ ਆਖ਼ਰੀ ਅੱਖਰ ਕਿਹੜਾ ਹੈ?

    1. ਵ
    2. ਮ
    3. ੜ
    4. ਹ
    ਉੱਤਰ ਵੇਖੋ

    ਸਹੀ ਉੱਤਰ: (C) ੜ

    ਵਿਆਖਿਆ: ਆਖ਼ਰੀ ਕਤਾਰ ਯ, ਰ, ਲ, ਵ, ੜ ਹੈ।

  7. ਗੁਰਮੁਖੀ ਦੀ ਪਹਿਲੀ ਕਤਾਰ ‘ੳ, ਅ, ੲ, ਸ, ਹ’ ਵਿੱਚ ਸੁਰ-ਵਾਹਕ ਅੱਖਰ ਕਿੰਨੇ ਹਨ?

    1. ਦੋ
    2. ਤਿੰਨ
    3. ਪੰਜ
    4. ਚਾਰ
    ਉੱਤਰ ਵੇਖੋ

    ਸਹੀ ਉੱਤਰ: (B) ਤਿੰਨ

    ਵਿਆਖਿਆ: ੳ, ਅ, ੲ ਸੁਰ-ਵਾਹਕ ਹਨ; ਸ ਅਤੇ ਹ ਵਿਅੰਜਨ ਹਨ।

  8. ਸੁਰ-ਵਾਹਕ ‘ੳ’ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ?

    1. ਕੰਨਾ, ਦੁਲਾਵਾਂ, ਕਨੌੜਾ
    2. ਸਿਹਾਰੀ, ਬਿਹਾਰੀ, ਲਾਂ
    3. ਔਂਕੜ, ਦੁਲੈਂਕੜ, ਹੋੜਾ
    4. ਮੁਕਤਾ, ਕੰਨਾ, ਲਾਂ
    ਉੱਤਰ ਵੇਖੋ

    ਸਹੀ ਉੱਤਰ: (C) ਔਂਕੜ, ਦੁਲੈਂਕੜ, ਹੋੜਾ

    ਵਿਆਖਿਆ: ੳ ਤੋਂ ਸਿਰਫ਼ ਉ, ਊ, ਓ ਬਣਦੇ ਹਨ।

  9. ਸੁਰ-ਵਾਹਕ ‘ੲ’ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ?

    1. ਔਂਕੜ, ਦੁਲੈਂਕੜ, ਹੋੜਾ
    2. ਕੰਨਾ, ਦੁਲਾਵਾਂ, ਕਨੌੜਾ
    3. ਮੁਕਤਾ, ਸਿਹਾਰੀ, ਹੋੜਾ
    4. ਸਿਹਾਰੀ, ਬਿਹਾਰੀ, ਲਾਂ
    ਉੱਤਰ ਵੇਖੋ

    ਸਹੀ ਉੱਤਰ: (D) ਸਿਹਾਰੀ, ਬਿਹਾਰੀ, ਲਾਂ

    ਵਿਆਖਿਆ: ੲ ਤੋਂ ਇ, ਈ, ਏ ਬਣਦੇ ਹਨ।

  10. ਸੁਰ-ਵਾਹਕ ‘ਅ’ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ?

    1. ਸਿਹਾਰੀ, ਬਿਹਾਰੀ, ਲਾਂ
    2. ਮੁਕਤਾ, ਕੰਨਾ, ਦੁਲਾਵਾਂ, ਕਨੌੜਾ
    3. ਔਂਕੜ, ਦੁਲੈਂਕੜ, ਹੋੜਾ
    4. ਕੰਨਾ, ਲਾਂ, ਹੋੜਾ, ਔਂਕੜ
    ਉੱਤਰ ਵੇਖੋ

    ਸਹੀ ਉੱਤਰ: (B) ਮੁਕਤਾ, ਕੰਨਾ, ਦੁਲਾਵਾਂ, ਕਨੌੜਾ

    ਵਿਆਖਿਆ: ਅ ਤੋਂ ਅ, ਆ, ਐ, ਔ ਬਣਦੇ ਹਨ।

  11. ਹੇਠ ਲਿਖਿਆਂ ਵਿੱਚੋਂ ਕਿਹੜਾ ਰੂਪ ਗੁਰਮੁਖੀ ਵਿੱਚ ਸੰਭਵ ਨਹੀਂ (ਗਲਤ) ਹੈ?

    1. ਉ
    2. ਐ
    3. ਅੁ
    4. ਏ
    ਉੱਤਰ ਵੇਖੋ

    ਸਹੀ ਉੱਤਰ: (C) ਅੁ

    ਵਿਆਖਿਆ: ਔਂਕੜ ‘ੳ’ ਨਾਲ ਲੱਗਦਾ ਹੈ (ਉ), ‘ਅ’ ਨਾਲ ਨਹੀਂ।

  12. ਗੁਰਮੁਖੀ ਵਿੱਚ ਲਗਾਂ-ਮਾਤਰਾਂ ਦੀ ਕੁੱਲ ਗਿਣਤੀ (ਮੁਕਤਾ ਸਮੇਤ) ਕਿੰਨੀ ਹੈ?

    1. 9
    2. 10
    3. 12
    4. 8
    ਉੱਤਰ ਵੇਖੋ

    ਸਹੀ ਉੱਤਰ: (B) 10

    ਵਿਆਖਿਆ: ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ = 10; ਮੁਕਤਾ ਦਾ ਕੋਈ ਚਿੰਨ੍ਹ ਨਹੀਂ।

  13. ਕਿਹੜੀ ਲਗ ਦਾ ਕੋਈ ਲਿਖਤੀ ਚਿੰਨ੍ਹ ਨਹੀਂ ਹੁੰਦਾ?

    1. ਕੰਨਾ
    2. ਹੋੜਾ
    3. ਲਾਂ
    4. ਮੁਕਤਾ
    ਉੱਤਰ ਵੇਖੋ

    ਸਹੀ ਉੱਤਰ: (D) ਮੁਕਤਾ

    ਵਿਆਖਿਆ: ਮੁਕਤਾ ਦੀ ਧੁਨੀ (ਅ) ਹਰ ਵਿਅੰਜਨ ਵਿੱਚ ਆਪਣੇ-ਆਪ ਸ਼ਾਮਲ ਹੁੰਦੀ ਹੈ।

  14. ‘ਲਗਾਖਰ’ ਕਿਹੜੇ ਤਿੰਨ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ?

    1. ਬਿੰਦੀ, ਟਿੱਪੀ, ਅੱਧਕ
    2. ਕੰਨਾ, ਸਿਹਾਰੀ, ਬਿਹਾਰੀ
    3. ਔਂਕੜ, ਦੁਲੈਂਕੜ, ਹੋੜਾ
    4. ਡੰਡੀ, ਕਾਮਾ, ਬਿੰਦੀ
    ਉੱਤਰ ਵੇਖੋ

    ਸਹੀ ਉੱਤਰ: (A) ਬਿੰਦੀ, ਟਿੱਪੀ, ਅੱਧਕ

    ਵਿਆਖਿਆ: ਬਿੰਦੀ ਅਤੇ ਟਿੱਪੀ ਨਾਸਕਤਾ ਲਈ, ਅੱਧਕ ਦੁੱਤ ਧੁਨੀ ਲਈ — ਇਹ ਤਿੰਨ ਲਗਾਖਰ ਹਨ।

  15. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਲਗਾਂ ਅੱਖਰ ਦੇ ਹੇਠਾਂ ਲੱਗਦੀਆਂ ਹਨ?

    1. ਲਾਂ ਅਤੇ ਦੁਲਾਵਾਂ
    2. ਹੋੜਾ ਅਤੇ ਕਨੌੜਾ
    3. ਸਿਹਾਰੀ ਅਤੇ ਬਿਹਾਰੀ
    4. ਔਂਕੜ ਅਤੇ ਦੁਲੈਂਕੜ
    ਉੱਤਰ ਵੇਖੋ

    ਸਹੀ ਉੱਤਰ: (D) ਔਂਕੜ ਅਤੇ ਦੁਲੈਂਕੜ

    ਵਿਆਖਿਆ: ਔਂਕੜ (ੁ) ਅਤੇ ਦੁਲੈਂਕੜ (ੂ) ਪੈਰਾਂ ਵਿੱਚ ਲੱਗਦੇ ਹਨ।

  16. ਕਿਹੜੀਆਂ ਚਾਰ ਲਗਾਂ ਅੱਖਰ ਦੇ ਉੱਪਰ ਲੱਗਦੀਆਂ ਹਨ?

    1. ਕੰਨਾ, ਸਿਹਾਰੀ, ਬਿਹਾਰੀ, ਹੋੜਾ
    2. ਔਂਕੜ, ਦੁਲੈਂਕੜ, ਲਾਂ, ਕੰਨਾ
    3. ਸਿਹਾਰੀ, ਲਾਂ, ਔਂਕੜ, ਕਨੌੜਾ
    4. ਲਾਂ, ਦੁਲਾਵਾਂ, ਹੋੜਾ, ਕਨੌੜਾ
    ਉੱਤਰ ਵੇਖੋ

    ਸਹੀ ਉੱਤਰ: (D) ਲਾਂ, ਦੁਲਾਵਾਂ, ਹੋੜਾ, ਕਨੌੜਾ

    ਵਿਆਖਿਆ: ਲਾਂ, ਦੁਲਾਵਾਂ, ਹੋੜਾ ਤੇ ਕਨੌੜਾ ਸਿਰੋਰੇਖਾ ਦੇ ਉੱਪਰ ਲਿਖੇ ਜਾਂਦੇ ਹਨ।

  17. ਕਿਹੜੀ ਲਗ ਅੱਖਰ ਤੋਂ ਪਹਿਲਾਂ ਲਿਖੀ ਜਾਂਦੀ ਹੈ ਪਰ ਅੱਖਰ ਤੋਂ ਬਾਅਦ ਬੋਲੀ ਜਾਂਦੀ ਹੈ?

    1. ਬਿਹਾਰੀ
    2. ਕੰਨਾ
    3. ਸਿਹਾਰੀ
    4. ਹੋੜਾ
    ਉੱਤਰ ਵੇਖੋ

    ਸਹੀ ਉੱਤਰ: (C) ਸਿਹਾਰੀ

    ਵਿਆਖਿਆ: ਜਿਵੇਂ ‘ਦਿਲ’ ਵਿੱਚ ਸਿਹਾਰੀ ਦ ਤੋਂ ਪਹਿਲਾਂ ਲਿਖੀ ਹੈ ਪਰ ਉਚਾਰਨ ਦ ਤੋਂ ਬਾਅਦ ਹੁੰਦਾ ਹੈ।

  18. ਲਘੂ (ਛੋਟੀਆਂ) ਲਗਾਂ ਦਾ ਸਹੀ ਸਮੂਹ ਕਿਹੜਾ ਹੈ?

    1. ਮੁਕਤਾ, ਸਿਹਾਰੀ, ਔਂਕੜ
    2. ਕੰਨਾ, ਬਿਹਾਰੀ, ਦੁਲੈਂਕੜ
    3. ਲਾਂ, ਹੋੜਾ, ਕਨੌੜਾ
    4. ਸਿਹਾਰੀ, ਬਿਹਾਰੀ, ਲਾਂ
    ਉੱਤਰ ਵੇਖੋ

    ਸਹੀ ਉੱਤਰ: (A) ਮੁਕਤਾ, ਸਿਹਾਰੀ, ਔਂਕੜ

    ਵਿਆਖਿਆ: ਅ, ਇ, ਉ ਲਘੂ ਸੁਰ ਹਨ; ਬਾਕੀ ਸੱਤ ਦੀਰਘ ਹਨ।

  19. ਟਿੱਪੀ ਆਮ ਤੌਰ ’ਤੇ ਕਿਹੜੀਆਂ ਲਗਾਂ ਵਾਲੇ ਅੱਖਰਾਂ ਨਾਲ ਲੱਗਦੀ ਹੈ?

    1. ਕੰਨਾ, ਬਿਹਾਰੀ, ਲਾਂ
    2. ਦੁਲਾਵਾਂ, ਹੋੜਾ, ਕਨੌੜਾ
    3. ਸਿਰਫ਼ ਕੰਨੇ ਨਾਲ
    4. ਮੁਕਤਾ, ਸਿਹਾਰੀ, ਔਂਕੜ
    ਉੱਤਰ ਵੇਖੋ

    ਸਹੀ ਉੱਤਰ: (D) ਮੁਕਤਾ, ਸਿਹਾਰੀ, ਔਂਕੜ

    ਵਿਆਖਿਆ: ਜਿਵੇਂ ਚੰਨ, ਸਿੰਘ, ਮੁੰਡਾ, ਮੂੰਹ; ਬਾਕੀ ਲਗਾਂ ਨਾਲ ਬਿੰਦੀ ਲੱਗਦੀ ਹੈ (ਮਾਂ, ਮੈਂ, ਗੋਂਦ)।

  20. ਹੇਠ ਲਿਖਿਆਂ ਵਿੱਚੋਂ ਕਿਸ ਸ਼ਬਦ ਵਿੱਚ ਬਿੰਦੀ ਦੀ ਵਰਤੋਂ ਨਿਯਮ ਅਨੁਸਾਰ ਸਹੀ ਹੈ?

    1. ਸਿਂਘ
    2. ਮੁਂਡਾ
    3. ਚਂਨ
    4. ਮੈਂ
    ਉੱਤਰ ਵੇਖੋ

    ਸਹੀ ਉੱਤਰ: (D) ਮੈਂ

    ਵਿਆਖਿਆ: ਦੁਲਾਵਾਂ ਨਾਲ ਬਿੰਦੀ ਲੱਗਦੀ ਹੈ; ਸਿਹਾਰੀ, ਔਂਕੜ ਅਤੇ ਮੁਕਤਾ ਨਾਲ ਟਿੱਪੀ (ਸਿੰਘ, ਮੁੰਡਾ, ਚੰਨ)।

  21. ਹੇਠ ਲਿਖਿਆਂ ਵਿੱਚੋਂ ਕਿਸ ਸ਼ਬਦ ਵਿੱਚ ਟਿੱਪੀ ਗਲਤ ਲੱਗੀ ਹੈ?

    1. ਮਾੰ
    2. ਅੰਬ
    3. ਕੁੰਜੀ
    4. ਪਿੰਡ
    ਉੱਤਰ ਵੇਖੋ

    ਸਹੀ ਉੱਤਰ: (A) ਮਾੰ

    ਵਿਆਖਿਆ: ਕੰਨੇ ਨਾਲ ਬਿੰਦੀ ਲੱਗਦੀ ਹੈ — ਸਹੀ ਰੂਪ ‘ਮਾਂ’ ਹੈ।

  22. ‘ਕੰਮ’, ‘ਚੰਨ’, ‘ਅੰਮਾ’ ਵਿੱਚ ਮ ਅਤੇ ਨ ਦੀ ਦੁੱਗਣੀ ਧੁਨੀ ਦਰਸਾਉਣ ਲਈ ਅੱਧਕ ਦੀ ਥਾਂ ਕੀ ਵਰਤਿਆ ਜਾਂਦਾ ਹੈ?

    1. ਟਿੱਪੀ
    2. ਬਿੰਦੀ
    3. ਹੋੜਾ
    4. ਪੈਰ ਹਾਹਾ
    ਉੱਤਰ ਵੇਖੋ

    ਸਹੀ ਉੱਤਰ: (A) ਟਿੱਪੀ

    ਵਿਆਖਿਆ: ਨ ਅਤੇ ਮ ਤੋਂ ਪਹਿਲਾਂ ਦੁੱਤ ਧੁਨੀ ਲਈ ਟਿੱਪੀ ਲੱਗਦੀ ਹੈ; ‘ਕੱਮ’ ਗਲਤ ਹੈ।

  23. ਅੱਧਕ ਲਿਖਤ ਵਿੱਚ ਕਿੱਥੇ ਲਗਾਇਆ ਜਾਂਦਾ ਹੈ?

    1. ਦੁੱਗਣੇ ਹੋਣ ਵਾਲੇ ਅੱਖਰ ਦੇ ਹੇਠਾਂ
    2. ਸ਼ਬਦ ਦੇ ਅੰਤ ਵਿੱਚ
    3. ਜਿਸ ਅੱਖਰ ਦੀ ਧੁਨੀ ਦੁੱਗਣੀ ਹੋਣੀ ਹੈ, ਉਸ ਤੋਂ ਪਹਿਲੇ ਅੱਖਰ ਉੱਤੇ
    4. ਸਿਰਫ਼ ਸੁਰ-ਵਾਹਕ ਅੱਖਰਾਂ ਉੱਤੇ
    ਉੱਤਰ ਵੇਖੋ

    ਸਹੀ ਉੱਤਰ: (C) ਜਿਸ ਅੱਖਰ ਦੀ ਧੁਨੀ ਦੁੱਗਣੀ ਹੋਣੀ ਹੈ, ਉਸ ਤੋਂ ਪਹਿਲੇ ਅੱਖਰ ਉੱਤੇ

    ਵਿਆਖਿਆ: ‘ਪੱਕਾ’ ਵਿੱਚ ਅੱਧਕ ਪ ਉੱਤੇ ਹੈ, ਪਰ ਦੁੱਗਣੀ ਧੁਨੀ ਕ ਦੀ ਹੁੰਦੀ ਹੈ।

  24. ਅੱਧਕ ਆਮ ਤੌਰ ’ਤੇ ਕਿਹੜੀਆਂ ਲਗਾਂ ਵਾਲੇ ਅੱਖਰ ਉੱਤੇ ਹੀ ਲੱਗਦਾ ਹੈ?

    1. ਦੀਰਘ ਲਗਾਂ (ਕੰਨਾ, ਬਿਹਾਰੀ)
    2. ਸਿਰਫ਼ ਹੋੜੇ ਵਾਲੇ ਅੱਖਰ
    3. ਸਿਰਫ਼ ਪੈਰ-ਬਿੰਦੀ ਵਾਲੇ ਅੱਖਰ
    4. ਲਘੂ ਲਗਾਂ (ਮੁਕਤਾ, ਸਿਹਾਰੀ, ਔਂਕੜ)
    ਉੱਤਰ ਵੇਖੋ

    ਸਹੀ ਉੱਤਰ: (D) ਲਘੂ ਲਗਾਂ (ਮੁਕਤਾ, ਸਿਹਾਰੀ, ਔਂਕੜ)

    ਵਿਆਖਿਆ: ਜਿਵੇਂ ਪੱਕਾ, ਦਿੱਲੀ, ਪੁੱਤਰ; ਦੀਰਘ ਸੁਰ ਤੋਂ ਬਾਅਦ ਦੁੱਤ ਧੁਨੀ ਨਹੀਂ ਆਉਂਦੀ।

  25. ਹੇਠ ਲਿਖਿਆਂ ਵਿੱਚੋਂ ਅੱਧਕ ਦੀ ਵਰਤੋਂ ਵਾਲਾ ਸ਼ੁੱਧ ਸ਼ਬਦ ਕਿਹੜਾ ਹੈ?

    1. ਦੀੱਲੀ
    2. ਦਾੱਲ
    3. ਦਿੱਲੀ
    4. ਦੋੱਸਤ
    ਉੱਤਰ ਵੇਖੋ

    ਸਹੀ ਉੱਤਰ: (C) ਦਿੱਲੀ

    ਵਿਆਖਿਆ: ਅੱਧਕ ਲਘੂ ਸੁਰ (ਸਿਹਾਰੀ) ਵਾਲੇ ਅੱਖਰ ਉੱਤੇ ਲੱਗਦਾ ਹੈ।

ਪ੍ਰੀਖਿਆਵਾਂ

ਇਹ ਸਵਾਲ ਕਿਹੜੀਆਂ ਪ੍ਰੀਖਿਆਵਾਂ ਵਿੱਚ ਆਉਂਦੇ ਹਨ

ਪ੍ਰੀਖਿਆ ਦਾ ਪੰਨਾ ਖੋਲ੍ਹੋ: ਸਿਲੇਬਸ, ਪਿਛਲੇ ਪੇਪਰ ਅਤੇ ਨੋਟਸ।

ਟਾਈਮਡ ਅਭਿਆਸ

ਹੁਣ ਘੜੀ ਨਾਲ ਕੁਇਜ਼ ਦਿਓ

25 ਸਵਾਲ, ਤੁਰੰਤ ਸਕੋਰ ਅਤੇ ਅੰਤ ਵਿੱਚ ਪੂਰਾ ਰਿਵਿਊ।

ਸਵਾਲ

ਆਮ ਸਵਾਲ

ਇਸ ਸੈੱਟ ਬਾਰੇ।

ਸਾਰੇ ਸਵਾਲ →

ਲਿਪੀ ਬੋਧ (Gurmukhi Script) - ਭਾਗ 1 ਵਿੱਚ ਕਿੰਨੇ ਸਵਾਲ ਹਨ?

ਇਸ ਸੈੱਟ ਵਿੱਚ 25 ਸਵਾਲ ਹਨ। ਹਰ ਸਵਾਲ ਦੇ ਚਾਰ ਵਿਕਲਪ ਹਨ ਅਤੇ ਹਰ ਉੱਤਰ ਦੀ ਵਿਆਖਿਆ ਦਿੱਤੀ ਗਈ ਹੈ।

ਕੀ ਇਹ ਸਵਾਲ ਮੁਫ਼ਤ ਹਨ?

ਹਾਂ। House of Aspirants ਦੇ ਸਾਰੇ ਸਵਾਲ, ਕੁਇਜ਼ ਅਤੇ ਨੋਟਸ ਮੁਫ਼ਤ ਹਨ ਅਤੇ ਖੋਲ੍ਹਣ ਲਈ ਲੌਗਇਨ ਦੀ ਲੋੜ ਨਹੀਂ।

ਕੀ ਇਹੀ ਸਵਾਲ ਅੰਗਰੇਜ਼ੀ ਵਿੱਚ ਵੀ ਹਨ?

ਹਾਂ। ਉੱਪਰ "English version" ਬਟਨ ਨਾਲ ਇਹੀ ਸੈੱਟ ਅੰਗਰੇਜ਼ੀ ਵਿੱਚ ਖੁੱਲ੍ਹਦਾ ਹੈ।