ਮੈਂ ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਪੇਪਰ ਰੈਂਕ 2 (713/800) ਨਾਲ ਪਾਸ ਕੀਤਾ ਸੀ। ਕਲਰਕ IT ਉਹ ਅਸਾਮੀ ਹੈ ਜਿੱਥੇ ਕੰਪਿਊਟਰ ਦੀ ਡਿਗਰੀ ਸੱਚਮੁੱਚ ਕੰਮ ਆਉਂਦੀ ਹੈ: ਪੇਪਰ ਦਾ ਵੱਡਾ ਹਿੱਸਾ ਤੁਹਾਡਾ ਆਪਣਾ ਵਿਸ਼ਾ ਹੈ।
ਸਭ ਤੋਂ ਨਵੀਂ ਭਰਤੀ PSSSB ਇਸ਼ਤਿਹਾਰ ਨੰ. 12/2026 ਹੈ (18 ਸਤੰਬਰ 2026, ਅਪਲਾਈ 25 ਸਤੰਬਰ ਤੋਂ 19 ਅਕਤੂਬਰ 2026)। ਇਸ ਵਿੱਚ ਕਲਰਕ IT ਦੀਆਂ 11 ਅਸਾਮੀਆਂ ਹਨ, ਤਨਖ਼ਾਹ 19,900 ਰੁਪਏ - 9 ਕਿਰਤ ਕਮਿਸ਼ਨਰ ਦਫ਼ਤਰ, 1 ਆਬਕਾਰੀ ਤੇ ਕਰ (ਮੁੱਖ ਦਫ਼ਤਰ) ਅਤੇ 1 ਸ਼ਹਿਰੀ ਹਵਾਬਾਜ਼ੀ ਵਿਭਾਗ। ਲਿਖਤੀ ਪੇਪਰ ਦੀ ਮਿਤੀ ਹਾਲੇ ਆਉਣੀ ਹੈ। ਇਸ ਤੋਂ ਪਹਿਲਾਂ ਇਸ਼ਤਿਹਾਰ 11/2025 ਵਿੱਚ 1 ਅਸਾਮੀ ਸੀ (ਪੇਪਰ 28 ਫਰਵਰੀ 2026)।
ਕੀ 2027 ਵਿੱਚ ਅਸਾਮੀਆਂ ਆਉਣਗੀਆਂ?
ਕਲਰਕ IT 2021, 2022, 2025 ਅਤੇ 2026 ਵਿੱਚ ਆਇਆ। ਗਿਣਤੀ 1 ਤੋਂ 11 ਤੱਕ ਬਦਲਦੀ ਹੈ ਕਿਉਂਕਿ ਹਰ ਵਿਭਾਗ ਆਪਣੀ ਮੰਗ ਅਤੇ ਡਿਗਰੀਆਂ ਦੀ ਸੂਚੀ ਵੱਖਰੀ ਦਿੰਦਾ ਹੈ। ਇਸ਼ਤਿਹਾਰ 12/2026 ਵਿੱਚ ਕਿਰਤ ਕਮਿਸ਼ਨਰ ਲਈ B.Tech CS, B.Sc IT, BCA ਜਾਂ PGDCA ਨਾਲ ਗ੍ਰੈਜੂਏਸ਼ਨ, ਅਤੇ ਆਬਕਾਰੀ ਤੇ ਕਰ ਲਈ Computer Application, IT, Computer Science, Computer Engineering ਜਾਂ Computer Technology ਵਿੱਚ ਗ੍ਰੈਜੂਏਸ਼ਨ। ਅਪਲਾਈ ਤੋਂ ਪਹਿਲਾਂ ਵਿਭਾਗ ਦੀ ਸ਼ਰਤ ਪੜ੍ਹੋ। 2027-28 ਵਿੱਚ ਹੋਰ ਭਰਤੀ ਦੀ ਚੰਗੀ ਸੰਭਾਵਨਾ ਹੈ।
ਯੋਗਤਾ, ਉਮਰ, ਫੀਸ ਅਤੇ ਤਨਖ਼ਾਹ
- Full-time BCA, B.Sc IT ਜਾਂ B.Sc Computer Science।
- ਪੰਜਾਬੀ ਅਤੇ English ਟਾਈਪਿੰਗ 30 ਸ਼ਬਦ ਪ੍ਰਤੀ ਮਿੰਟ।
- ਦਸਵੀਂ ਪੱਧਰ ਦੀ ਪੰਜਾਬੀ।
- ਉਮਰ (1 ਜਨਵਰੀ 2025 ਨੂੰ): 18 ਤੋਂ 37 ਸਾਲ; SC/BC ਲਈ 42, ਸਰਕਾਰੀ ਮੁਲਾਜ਼ਮ 45, ਦਿਵਿਆਂਗ 47, ਵਿਧਵਾ/ਤਲਾਕਸ਼ੁਦਾ 40।
- ਫੀਸ: ਜਨਰਲ 1,000; SC/BC/EWS 250; ਸਾਬਕਾ ਫ਼ੌਜੀ 200; ਦਿਵਿਆਂਗ 500 ਰੁਪਏ।
- ਤਨਖ਼ਾਹ: 19,900 ਰੁਪਏ (Level-2)।
ਚੋਣ ਪ੍ਰਕਿਰਿਆ
| ਪੜਾਅ | ਕੀ | ਭੂਮਿਕਾ |
|---|---|---|
| Part A | ਦਸਵੀਂ ਪੱਧਰ ਦੀ ਪੰਜਾਬੀ | ਸਿਰਫ਼ qualifying - ਘੱਟੋ-ਘੱਟ 50% |
| Part B | ਬੋਰਡ ਦੇ ਸਿਲੇਬਸ ਦਾ ਮੁੱਖ ਪੇਪਰ | ਮੈਰਿਟ ਸਿਰਫ਼ ਇਸੇ ਤੋਂ |
| ਟਾਈਪ ਟੈਸਟ | 30 wpm English ਅਤੇ ਪੰਜਾਬੀ (Raavi) | ਸਿਰਫ਼ qualifying |
| ਕਾਊਂਸਲਿੰਗ | ਦਸਤਾਵੇਜ਼ ਅਤੇ ਵਿਭਾਗ ਦੀ ਪਸੰਦ | ਲਗਭਗ ਤਿੰਨ ਗੁਣਾ ਉਮੀਦਵਾਰ ਬੁਲਾਏ ਜਾਂਦੇ ਹਨ |
Part B ਵਿੱਚ ਹਰ ਸਵਾਲ 1 ਅੰਕ, ਗ਼ਲਤ 'ਤੇ 1/4 ਅੰਕ ਕੱਟ।
ਮੁੱਖ ਪੇਪਰ ਵਿੱਚ ਕੀ ਆਉਂਦਾ ਹੈ
2022 (ਇਸ਼ਤਿਹਾਰ 15/2022) ਵਿੱਚ 120 ਸਵਾਲ, 2 ਘੰਟੇ: 90 ਕੰਪਿਊਟਰ ਵਿਸ਼ੇ ਦੇ ਅਤੇ 30 GK, English, ਪੰਜਾਬੀ ਤੇ reasoning ਦੇ। ਵਿਸ਼ੇ ਦਾ ਸਿਲੇਬਸ BCA ਪੱਧਰ ਦਾ ਹੈ: ਕੰਪਿਊਟਰ fundamentals, operating system, DBMS ਅਤੇ SQL, computer organisation, data structures, C programming ਅਤੇ networks। ਅਕਤੂਬਰ 2022 ਤੋਂ ਹਰ PSSSB ਪੇਪਰ ਨਾਲ ਪੰਜਾਬੀ ਦਾ qualifying Part A ਵੀ ਹੈ।
ਤਿਆਰੀ ਕਿਵੇਂ ਕਰੀਏ
- ਅਸਲ ਪੇਪਰ ਹੱਲ ਕਰੋ। ਸਾਡੇ ਕੋਲ 2021, 2022 ਅਤੇ 2026 ਦੇ ਕਲਰਕ IT ਪੇਪਰ answer key ਨਾਲ ਹਨ।
- DBMS ਅਤੇ operating system ਰੈਂਕ ਤੈਅ ਕਰਦੇ ਹਨ - ਸਭ ਤੋਂ ਵੱਧ ਸਵਾਲ ਇੱਥੋਂ।
- C ਦੇ output ਵਾਲੇ ਸਵਾਲ ਹੱਥ ਨਾਲ ਹੱਲ ਕਰੋ।
- ਟਾਈਪਿੰਗ ਹੁਣੇ ਸ਼ੁਰੂ ਕਰੋ। Raavi ਵਿੱਚ 30 wpm ਲਈ ਹਫ਼ਤੇ ਲੱਗਦੇ ਹਨ।
- Part A ਨੂੰ ਹਲਕਾ ਨਾ ਲਓ - 50% ਤੋਂ ਘੱਟ ਤਾਂ ਬਾਕੀ ਪੇਪਰ ਚੈੱਕ ਹੀ ਨਹੀਂ ਹੁੰਦਾ।