ਮੈਂ ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਪੇਪਰ ਰੈਂਕ 2 (713/800) ਨਾਲ ਪਾਸ ਕੀਤਾ ਸੀ। ਗਰੁੱਪ-ਡੀ PSSSB ਦੀ ਸਭ ਤੋਂ ਵੱਧ ਉਮੀਦਵਾਰਾਂ ਵਾਲੀ ਭਰਤੀ ਹੈ, ਕਿਉਂਕਿ ਇਸ ਲਈ ਸਿਰਫ਼ ਮੈਟ੍ਰਿਕ ਚਾਹੀਦੀ ਹੈ। ਇਸੇ ਕਰਕੇ ਮੁਕਾਬਲਾ ਬਹੁਤ ਸਖ਼ਤ ਹੈ, ਇਸ ਲਈ ਇਸ ਪੰਨੇ 'ਤੇ ਦੋਵਾਂ official notifications ਦੀ ਹਰ ਗੱਲ ਇੱਕ ਥਾਂ ਹੈ, ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਤਿਆਰੀ ਕਿਸ ਚੀਜ਼ ਦੀ ਕਰਨੀ ਹੈ।
ਗਰੁੱਪ-ਡੀ ਦੀ ਸਭ ਤੋਂ ਨਵੀਂ ਭਰਤੀ PSSSB ਦਾ ਇਸ਼ਤਿਹਾਰ ਨੰ. 04/2026 ਹੈ, ਜੋ 24 ਫ਼ਰਵਰੀ 2026 ਨੂੰ ਜਾਰੀ ਹੋਇਆ। ਇਸ ਤੋਂ ਪਹਿਲਾਂ ਵਾਲੇ ਇਸ਼ਤਿਹਾਰ ਨੰ. 08/2025 ਵਿੱਚ 331 ਅਸਾਮੀਆਂ ਸਨ ਅਤੇ ਉਸ ਦਾ ਲਿਖਤੀ ਪੇਪਰ 5 ਅਪ੍ਰੈਲ 2026 ਨੂੰ ਹੋਇਆ - ਉਹ ਪੇਪਰ ਅਤੇ ਉਸ ਦੀਆਂ answer keys ਇਸ ਸਾਈਟ 'ਤੇ ਹਨ। ਹੇਠਾਂ ਦਿੱਤੀ ਸਾਰੀ ਜਾਣਕਾਰੀ ਇਹਨਾਂ ਦੋ notifications ਤੋਂ ਹੈ।
ਭਰਤੀ - ਇੱਕ ਨਜ਼ਰ ਵਿੱਚ
| ਇਸ਼ਤਿਹਾਰ 04/2026 | ਇਸ਼ਤਿਹਾਰ 08/2025 | |
|---|---|---|
| ਅਸਾਮੀਆਂ | ਗਰੁੱਪ-ਡੀ (ਸੇਵਾਦਾਰ, ਚੌਕੀਦਾਰ) - ਗਿਣਤੀ ਉਹਨਾਂ ਮੰਗ ਪੱਤਰਾਂ 'ਤੇ ਨਿਰਭਰ ਜੋ ਵਿਭਾਗ 30 ਸਤੰਬਰ 2026 ਤੱਕ ਭੇਜਣਗੇ | 331 ਅਸਾਮੀਆਂ |
| ਅਰਜ਼ੀਆਂ | 27 ਫ਼ਰਵਰੀ ਤੋਂ 20 ਮਾਰਚ 2026 (ਫ਼ੀਸ ਵੀ ਇਸੇ ਮਿਤੀ ਤੱਕ) | 21 ਨਵੰਬਰ ਤੋਂ 15 ਦਸੰਬਰ 2025 |
| ਤਨਖ਼ਾਹ | 18,000-56,900 ਰੁਪਏ (ਲੈਵਲ-1, 7ਵਾਂ ਤਨਖ਼ਾਹ ਕਮਿਸ਼ਨ) | 18,000-56,900 ਰੁਪਏ (ਲੈਵਲ-1) |
| ਉਮਰ ਦੀ ਗਿਣਤੀ | 1 ਜਨਵਰੀ 2026 ਨੂੰ | 1 ਜਨਵਰੀ 2025 ਨੂੰ |
ਇਸ਼ਤਿਹਾਰ 04/2026 ਤਹਿਤ PSSSB ਇੱਕ ਸਾਂਝੀ ਮੈਰਿਟ ਸੂਚੀ (Common Merit List) ਬਣਾਉਂਦਾ ਹੈ, ਅਤੇ ਵਿਭਾਗਾਂ ਵੱਲੋਂ 30 ਸਤੰਬਰ 2026 ਤੱਕ ਭੇਜੀਆਂ ਗਰੁੱਪ-ਡੀ ਅਸਾਮੀਆਂ ਇਸੇ ਸੂਚੀ ਵਿੱਚੋਂ ਭਰੀਆਂ ਜਾਂਦੀਆਂ ਹਨ। ਇਸ ਮਿਤੀ ਤੋਂ ਬਾਅਦ ਆਏ ਮੰਗ ਪੱਤਰ ਇਸ ਸੂਚੀ ਵਿੱਚੋਂ ਨਹੀਂ ਭਰੇ ਜਾਣਗੇ।
ਇਸ਼ਤਿਹਾਰ 08/2025 ਦੀਆਂ 331 ਅਸਾਮੀਆਂ:
| ਅਸਾਮੀ | ਗਿਣਤੀ |
|---|---|
| ਸੇਵਾਦਾਰ | 216 (ਆਮ ਰਾਜ ਪ੍ਰਬੰਧ 150, ਡੇਅਰੀ ਵਿਕਾਸ 22, ਡੀ.ਸੀ. ਮਾਨਸਾ 18, ਮੁੱਖ ਆਡੀਟਰ ਸਹਿਕਾਰੀ ਸਭਾਵਾਂ 15, ਮੱਛੀ ਪਾਲਣ 11) |
| ਮੱਛੀ ਪਾਲਕ (ਫ਼ਿਸ਼ਰਮੈਨ) | 68 |
| ਚੌਕੀਦਾਰ | 27 (ਆਮ ਰਾਜ ਪ੍ਰਬੰਧ 22, ਮੱਛੀ ਪਾਲਣ 5) |
| ਸਵੀਪਰ-ਕਮ-ਚੌਕੀਦਾਰ | 10 (ਡੇਅਰੀ 4, ਮੱਛੀ ਪਾਲਣ 6) |
| ਸਫ਼ਾਈ ਸੇਵਕ | 5 |
| ਮਾਲੀ-ਕਮ-ਚੌਕੀਦਾਰ | 2 |
| ਸਵੀਪਰ-ਕਮ-ਮਾਲੀ, ਬੋਟਮੈਨ, ਲੈਬਾਰਟਰੀ ਅਟੈਂਡੈਂਟ | 1-1 |
ਯੋਗਤਾ
- ਮਾਨਤਾ ਪ੍ਰਾਪਤ ਸੰਸਥਾ ਤੋਂ ਪੰਜਾਬੀ ਵਿਸ਼ੇ ਨਾਲ ਮੈਟ੍ਰਿਕ (ਪੰਜਾਬ ਰਾਜ ਗਰੁੱਪ-ਡੀ ਸਰਵਿਸ ਰੂਲਜ਼, 1963)।
- ਪੇਪਰ ਵਿੱਚ ਹੀ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਟੈਸਟ ਘੱਟੋ-ਘੱਟ 50% ਅੰਕਾਂ ਨਾਲ ਪਾਸ ਕਰਨਾ ਵੀ ਜ਼ਰੂਰੀ ਹੈ (ਹੇਠਾਂ ਚੋਣ ਵਿਧੀ ਵੇਖੋ)।
- ਯੋਗਤਾ ਦਾ ਸਰਟੀਫ਼ਿਕੇਟ ਅਪਲਾਈ ਕਰਨ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਦਾ ਜਾਰੀ ਹੋਇਆ ਹੋਣਾ ਚਾਹੀਦਾ ਹੈ।
ਉਮਰ ਹੱਦ (ਇਸ਼ਤਿਹਾਰ 04/2026, 1 ਜਨਵਰੀ 2026 ਨੂੰ)
- ਘੱਟੋ-ਘੱਟ: 18 ਸਾਲ
- ਜਨਰਲ: 37 ਸਾਲ ਤੱਕ
- ਪੰਜਾਬ ਦੇ SC ਅਤੇ BC: 42 ਸਾਲ ਤੱਕ
- ਰਾਜ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮ: 45 ਸਾਲ ਤੱਕ (ਕਾਊਂਸਲਿੰਗ ਸਮੇਂ NOC ਨਾਲ)
- ਪੰਜਾਬ ਦੇ ਦਿਵਿਆਂਗਜਨ: 47 ਸਾਲ ਤੱਕ
- ਵਿਧਵਾ, ਤਲਾਕਸ਼ੁਦਾ ਅਤੇ ਕੁਝ ਹੋਰ ਵਿਆਹੁਤਾ ਔਰਤਾਂ: 40 ਸਾਲ ਤੱਕ
- ਸਾਬਕਾ ਫ਼ੌਜੀ: Punjab Recruitment of Ex-Servicemen Rules, 1982 ਅਨੁਸਾਰ
ਫ਼ੀਸ
| ਵਰਗ | ਫ਼ੀਸ |
|---|---|
| ਜਨਰਲ, ਸੁਤੰਤਰਤਾ ਸੰਗਰਾਮੀ, ਖਿਡਾਰੀ | 1,000 ਰੁਪਏ |
| SC / BC / EWS | 250 ਰੁਪਏ |
| ਸਾਬਕਾ ਫ਼ੌਜੀ ਅਤੇ ਆਸ਼ਰਿਤ | 200 ਰੁਪਏ |
| ਦਿਵਿਆਂਗਜਨ | 500 ਰੁਪਏ |
ਫ਼ੀਸ ਵਾਪਸ ਨਹੀਂ ਹੁੰਦੀ। ਰਾਖਵਾਂਕਰਨ ਸਿਰਫ਼ ਪੰਜਾਬ ਦੇ ਵਸਨੀਕਾਂ ਲਈ ਹੈ, ਅਤੇ ਕਾਊਂਸਲਿੰਗ ਸਮੇਂ ਰਿਹਾਇਸ਼ੀ ਸਰਟੀਫ਼ਿਕੇਟ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ।
ਚੋਣ ਵਿਧੀ
ਦੋ ਭਾਗਾਂ ਵਾਲਾ ਇੱਕ objective (MCQ) ਲਿਖਤੀ ਪੇਪਰ:
| ਭਾਗ | ਕੀ | ਭੂਮਿਕਾ |
|---|---|---|
| ਭਾਗ-A | ਪੰਜਾਬੀ ਭਾਸ਼ਾ, ਦਸਵੀਂ ਪੱਧਰ | ਸਿਰਫ਼ qualifying - ਘੱਟੋ-ਘੱਟ 50% ਜ਼ਰੂਰੀ |
| ਭਾਗ-B | ਜਨਰਲ ਪੇਪਰ | ਮੈਰਿਟ ਸਿਰਫ਼ ਭਾਗ-B ਤੋਂ ਬਣਦੀ ਹੈ। ਹਰ ਪ੍ਰਸ਼ਨ ਦਾ 1 ਅੰਕ, ਹਰ ਗਲਤ ਉੱਤਰ 'ਤੇ 1/4 ਅੰਕ ਕੱਟਿਆ ਜਾਂਦਾ ਹੈ |
- ਪੰਜਾਬੀ ਵਿੱਚੋਂ ਫ਼ੇਲ੍ਹ ਹੋਣ 'ਤੇ ਭਾਗ-B ਦੇ ਅੰਕ ਭਾਵੇਂ ਕਿੰਨੇ ਵੀ ਹੋਣ, ਉਮੀਦਵਾਰ ਬਾਹਰ ਹੋ ਜਾਂਦਾ ਹੈ।
- ਬਰਾਬਰ ਅੰਕ: ਵੱਡੀ ਉਮਰ ਵਾਲਾ ਉਮੀਦਵਾਰ ਉੱਪਰ; ਫਿਰ ਲੋੜੀਂਦੀ ਵਿੱਦਿਅਕ ਯੋਗਤਾ ਵਿੱਚ ਵੱਧ ਪ੍ਰਤੀਸ਼ਤ ਵਾਲਾ।
- ਮੈਰਿਟ ਸੂਚੀ ਤੋਂ ਬਾਅਦ ਦਸਤਾਵੇਜ਼ਾਂ ਦੀ ਜਾਂਚ ਲਈ ਕਾਊਂਸਲਿੰਗ ਹੁੰਦੀ ਹੈ ਅਤੇ ਸਾਂਝੀ ਮੈਰਿਟ ਸੂਚੀ ਅਨੁਸਾਰ ਨਾਮ ਵਿਭਾਗਾਂ ਨੂੰ ਭੇਜੇ ਜਾਂਦੇ ਹਨ।
5 ਅਪ੍ਰੈਲ 2026 ਦਾ ਪੇਪਰ ਕਿਹੋ ਜਿਹਾ ਸੀ
ਇਸ਼ਤਿਹਾਰ 08/2025 ਦਾ ਲਿਖਤੀ ਪੇਪਰ ਸਿਲੇਬਸ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਹੈ:
- ਇੱਕ ਹੀ ਕਿਤਾਬਚੇ ਵਿੱਚ 150 ਪ੍ਰਸ਼ਨ।
- ਭਾਗ-A (ਪ੍ਰਸ਼ਨ 1-50): ਪੰਜਾਬੀ - ਵਿਆਕਰਨ (ਸ਼ਬਦ-ਜੋੜ, ਸਮਾਨਾਰਥਕ, ਵਿਰੋਧੀ ਸ਼ਬਦ, ਮੁਹਾਵਰੇ, ਵਿਸਰਾਮ ਚਿੰਨ੍ਹ), ਦੇਸੀ ਮਹੀਨੇ ਅਤੇ ਪੰਜਾਬੀ ਗਿਣਤੀ, ਪੰਜਾਬ ਦੀਆਂ ਉਪ-ਭਾਸ਼ਾਵਾਂ, ਅਤੇ ਸਿੱਖ ਇਤਿਹਾਸ ਤੇ ਗੁਰਬਾਣੀ (ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ, ਵਾਰਾਂ)।
- ਭਾਗ-B (ਪ੍ਰਸ਼ਨ 51-150), ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਵਿੱਚ: ਆਮ ਗਿਆਨ ਅਤੇ ਭਾਰਤ ਦਾ ਭੂਗੋਲ, ਵਾਤਾਵਰਣ, ਆਮ ਵਿਗਿਆਨ, ਰੀਜ਼ਨਿੰਗ (ਦਿਸ਼ਾਵਾਂ, ਖ਼ੂਨ ਦੇ ਰਿਸ਼ਤੇ, ਕਥਨ-ਸਿੱਟੇ, ਲੜੀਆਂ, data sufficiency), ਅਤੇ ਅਖ਼ੀਰ ਵਿੱਚ ICT ਭਾਗ (ਪ੍ਰਸ਼ਨ 143-150) - Excel ਫ਼ਾਰਮੂਲੇ, MS Word ਅਤੇ PowerPoint shortcuts, memory, protocols ਅਤੇ network topology।
ਤਿਆਰੀ ਕਿਵੇਂ ਕਰੀਏ
- ਪਹਿਲਾਂ ਅਸਲ ਪੇਪਰ ਹੱਲ ਕਰੋ। 2026 ਦਾ ਗਰੁੱਪ-ਡੀ ਪੇਪਰ final ਅਤੇ provisional answer keys ਨਾਲ ਡਾਊਨਲੋਡ ਕਰੋ ਅਤੇ negative marking ਲਾ ਕੇ ਇੱਕੋ ਵਾਰ ਵਿੱਚ ਹੱਲ ਕਰੋ।
- ਪੰਜਾਬੀ ਭਾਗ ਪਹਿਲਾਂ ਪੱਕਾ ਕਰੋ। ਇਹ ਮੈਟ੍ਰਿਕ ਪੱਧਰ ਦਾ ਹੈ, ਪਰ 50% ਪੱਕੀ ਸ਼ਰਤ ਹੈ ਅਤੇ ਇਸ ਵਿੱਚ ਸਿੱਖ ਇਤਿਹਾਸ ਤੇ ਪੰਜਾਬੀ ਸੱਭਿਆਚਾਰ ਵੀ ਆਉਂਦਾ ਹੈ - ਸਿਰਫ਼ ਵਿਆਕਰਨ ਨਹੀਂ, ਦੋਵੇਂ ਦੁਹਰਾਓ।
- Negative marking ਦਾ ਧਿਆਨ ਰੱਖੋ। ਭਾਗ-B ਦਾ ਹਰ ਗਲਤ ਉੱਤਰ 1/4 ਅੰਕ ਘਟਾਉਂਦਾ ਹੈ, ਇਸ ਲਈ ਅੰਦਾਜ਼ੇ ਨਾਲ ਤੁੱਕੇ ਨਾ ਲਾਓ। ਲੱਖਾਂ ਉਮੀਦਵਾਰਾਂ ਵਿੱਚ ਕੁਝ ਅੰਕ ਹੀ ਕਈ ਰੈਂਕ ਪਿੱਛੇ ਕਰ ਦਿੰਦੇ ਹਨ।
- ਕੰਪਿਊਟਰ ਨਾ ਛੱਡੋ। ਆਖ਼ਰੀ ਪ੍ਰਸ਼ਨ ਮੁੱਢਲੇ ICT ਦੇ ਹਨ - Office shortcuts ਅਤੇ ਫ਼ਾਰਮੂਲੇ ਸੌਖੇ ਅੰਕ ਹਨ।
- ਹੋਰ PSSSB ਪੇਪਰ ਵੀ ਕਰੋ। ਕਲਰਕ, ਪਟਵਾਰੀ ਅਤੇ ਜੇਲ੍ਹ ਵਾਰਡਰ ਦੇ ਪੇਪਰਾਂ ਵਿੱਚ ਉਹੀ GK, ਰੀਜ਼ਨਿੰਗ ਅਤੇ ਪੰਜਾਬੀ ਦੇ ਵਿਸ਼ੇ ਦੁਹਰਾਏ ਜਾਂਦੇ ਹਨ।
House of Aspirants 'ਤੇ ਮੁਫ਼ਤ ਅਭਿਆਸ
- PSSSB ਗਰੁੱਪ-ਡੀ ਦਾ ਪਿਛਲਾ ਪੇਪਰ ਅਤੇ answer keys
- PSSSB, PPSC ਅਤੇ ਪੰਜਾਬ ਪੁਲਿਸ ਦੇ ਸਾਰੇ ਪੇਪਰ
- Fundamentals of Computers
- Basic Concepts of Economy
Official notification ਡਾਊਨਲੋਡ ਕਰੋ
ਪਹਿਲਾਂ ਉੱਪਰ ਦਿੱਤੀ ਪੂਰੀ ਜਾਣਕਾਰੀ ਪੜ੍ਹੋ, ਫਿਰ ਅਸਲ notification ਸੰਭਾਲ ਕੇ ਰੱਖੋ।
PSSSB ਗਰੁੱਪ-ਡੀ notification, ਇਸ਼ਤਿਹਾਰ 04/2026 ਡਾਊਨਲੋਡ ਕਰੋ (PDF, 11 ਪੰਨੇ)