ਮੈਂ ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਪੇਪਰ ਰੈਂਕ 2 (713/800) ਨਾਲ ਪਾਸ ਕੀਤਾ ਸੀ। ETT ਲਈ ਹਜ਼ਾਰਾਂ ਉਮੀਦਵਾਰ ਅਪਲਾਈ ਕਰਦੇ ਹਨ, ਇਸ ਲਈ ਕੁਝ ਅੰਕ ਹੀ ਸਭ ਕੁਝ ਤੈਅ ਕਰਦੇ ਹਨ।
ਪਿਛਲੀ ਵੱਡੀ ਭਰਤੀ ETT ਦੀਆਂ 5994 ਅਸਾਮੀਆਂ - ਸਿੱਖਿਆ ਭਰਤੀ ਬੋਰਡ, ਅਕਤੂਬਰ 2022 (ਸੋਧ 1 ਦਸੰਬਰ 2022)। ਪੇਪਰ 5 ਮਾਰਚ 2023 ਨੂੰ ਹੋਏ। 2027 ਦਾ notification ਹਾਲੇ ਨਹੀਂ ਆਇਆ।
ਕੀ 2027 ਵਿੱਚ ਅਸਾਮੀਆਂ ਆਉਣਗੀਆਂ?
ETT ਪੰਜਾਬ ਦਾ ਸਭ ਤੋਂ ਵੱਡਾ ਅਧਿਆਪਕ ਕਾਡਰ ਹੈ, ਇਸ ਲਈ ਨਵੀਂ ਭਰਤੀ ਦੀ ਚੰਗੀ ਸੰਭਾਵਨਾ ਹੈ। PSTET ਹੁਣੇ ਪਾਸ ਕਰੋ - ਇਸ ਤੋਂ ਬਿਨਾਂ ਅਪਲਾਈ ਨਹੀਂ ਹੋ ਸਕਦਾ।
ਪੇਪਰ ਪੈਟਰਨ (5 ਮਾਰਚ 2023)
| ਪੇਪਰ | ਕੀ | ਸਵਾਲ |
|---|---|---|
| ਪੇਪਰ 1 | ਪੰਜਾਬੀ ਭਾਸ਼ਾ | 100 |
| ਪੇਪਰ 2 | ਮੁੱਖ ਸਿਲੇਬਸ | 100 |
ਤਿਆਰੀ ਕਿਵੇਂ ਕਰੀਏ
- 2023 ਦੇ ਦੋਵੇਂ ਪੇਪਰ ਅਤੇ keys ਹੱਲ ਕਰੋ।
- ਪਹਿਲਾਂ PSTET ਪਾਸ ਕਰੋ - PSTET ਗਾਈਡ।
- ਪੰਜਾਬੀ ਵਿਆਕਰਨ ਰੋਜ਼।
- ਬਾਲ ਵਿਕਾਸ ਅਤੇ ਪੈਡਾਗੋਜੀ।
- ਪ੍ਰਾਇਮਰੀ ਪੱਧਰ ਦਾ ਗਣਿਤ, EVS ਅਤੇ GK।